GurmatParchar.com

'When the sun rises the moon leaves sight. When true knowledge illuminates ignorance is eradicated.' - Sri Guru Nanak Dev Jee - Ang 791 SGGS

4/2/13 - The GurmatParchar.com Team went to investigate the activites of mischevious elements within Panth. To our supise, this ardous task was greatly reduce when the heretics themselves agreed to reveal the secrets of one another.

Number 1 The reality of Parmjeet Sarna

Brought to us by Ragi Darshan Sinh's Khalsa News EDITOR

president_speech

ਦੇਖਣ ਵਾਲੀ ਗੱਲ ਇਹ ਹੈ ਕਿ ਬੰਗਲਾ ਸਾਹਿਬ ਦੀ ਸਟੇਜ ਤੋਂ ਜੋ ਪ੍ਰਚਾਰਕ ਪ੍ਰਚਾਰ ਕਰ ਰਹੇ ਸਨ, ਉਸਦੇ ਪਿੱਛੇ ਕਾਰਣ ਕੀ ਸੀ। ਕਿ ਪਰਮਜੀਤ ਸਿੰਘ ਸਰਨਾ ਨੂੰ ਸਿੱਖੀ ਨਾਲ ਕੋਈ ਬਹੁਤਾ ਹੇਜ ਹੈ ਜਾਂ
ਸੀ? ਉਸਨੂੰ ਮਤਲਬ ਸੀ ਕਿ ਜਿਹੜਾ ਵੀ ਪ੍ਰਚਾਰਕ ਉਥੋਂ ਬੋਲਦਾ ਸੀ, ਉਹ ਗੁਰਬਾਣੀ ਦੀ ਵਿਆਖਿਆ ਨਾਲ, ਕਰਮਕਾਂਡਾਂ, ਡੇਰਾਵਾਦ, ਪਖੰਡਾਂ ਆਦਿ ਨੂੰ ਭੰਡਣ ਦੇ ਨਾਲ ਨਾਲ, ਕਦੀ ਕਦੀ ਜਥੇਦਾਰਾਂ,
ਅਕਾਲੀਆਂ, ਬਾਦਲਾਂ ਦੇ ਖਿਲਾਫ ਬੋਲ ਜਾਂਦਾ ਸੀ, ਜਿਸ ਦਾ ਸਵਾਦ ਸਰਨਾ ਹੋਰੀਂ ਲੈ ਰਹੇ ਸੀ।

Number 2: The 'kathakars' of the Gurdwara Bangla Sahib stage

Brought to us by Ragi Darshan Sinh's Khalsa News EDITOR

ਮੈਂ ਸਿੰਘ ਸਭਾ ਦਾ ਪ੍ਰਧਾਨ ਵੀ ਰਿਹਾ ਹਾਂ। ਮੈਂ ਗੁਰਚਰਨ ਬਰਾਰ ਨੂੰ ਪਹਿਲੇ ਦਿਨ ਤੋਂ ਹੀ ਸਮਝ ਚੁਕਿਆ ਸੀ, ਕਿ ਗੁਰਚਰਨ ਇਕ ਨਾਸਤਿਕ-ਕਾਮਰੇਡ ਸੁਭਾ ਦਾ ਆਦਮੀ ਹੈ, ਸਾਡੀ
ਦੋਹਾਂ ਦੀ ਆਪਿਸ ਵਿਚ ਹਮੇਸ਼ਾ ਲੜਾਈ ਚੱਲਦੀ ਰਹੀ ਹੈ, ਮੈਂ ਹੀ ਇਸ ਕਾਮੇਰਡ ਨੂੰ ਨੱਥ ਪਾਉਂਦਾ ਸੀ, ਬਾਕੀ ਦੇ 5,7 ਮੰਗੀਆਂ ਫੋਜਾਂ ਹੀ ਹਨ, ਦੋ ਕੁ ਸਾਲ ਹੋ ਗਏ ਮੈਂ ਤਾਂ ਅਸਤੀਫਾ
ਦੇ ਦਿਤਾ ਸੀਗੁਰਚਰਨ ਬਰਾਰ {ਜੀੳਣਵਾਲਾ} ਸਿੰਘ ਸਭਾ ਨੂੰ ਅਪਦੀ ਹੀ ਮਲਕੀਅਤ ਸਮਝਦਾ ਹੈ, ਅਤੇ ਮਨ ਮਰਜੀ ਕਰਦਾ ਹੈ। ਪ੍ਰਮਿੰਦਰ ਪ੍ਰਮਾਰ, ਸਿੰਘ ਸਭਾ ਦਾ ਖਜਾਨਚੀ ਹੈ, ਸਿੰਘ ਸਭਾ ਦੇ
ਖਰਚੇ ਅਤੇ ਆਮਦਨ www.cra.gc.ca 'ਤੇ ਜਾ ਕੇ ਦੇਖੇ ਜਾ ਸਕਦੇ ਹਨ। ਮੈ ਗੁਰਚਰਨ ਨੂੰ ਕਿਹਾ ਸੀ ਕਿ ਅਕਾਂਉਟੈਂਟ ਬਾਹਰਲਾ ਬੰਦਾ ਰੱਖਿਆ ਜਾਵੇ, ਮੈਂ ਪ੍ਰਮਿੰਦਰ ਪਰਮਾਰ ਨੂੰ
35 ਸਾਲਾਂ ਤੋਂ ਜਾਣਦਾ ਹਾਂ, ਪ੍ਰਮਿੰਦਰ ਪ੍ਰਮਾਰ 100% ਨਾਸਤਿਕ ਸੁਭਾ ਵਾਲਾ ਹੈ, ਇਹ ਆਦਮੀ ਕੇਸਾਧਾਰੀ ਸਿੱਖ ਵਿਚ ਵਿਸਵਾਸ ਨਹੀਂ ਰਖਦਾ, ਪਰ ਖੁਦ 1984 ਤੋਂ ਕੇਸਾਧਾਰੀ ਹੈ।
ਤੀਸਰਾ ਆਦਮੀ ਹਰਦੇਵ ਸ਼ੇਰਗਿਲ ਹੈ, ਹਰਦੇਵ ਵੀ ਕੇਸਾਂ ਦੀ ਕੋਈ ਜਰੂਰਤ ਨਹੀਂ ਮੰਨਦਾ।

ਚੌਥਾ ਆਦਮੀ ਡਾ: ਦੇਵਿੰਦਰ ਸਿੰਘ ਚਾਹਲ ਹੈ, ਦਵਿੰਦਰ ਚਾਹਲ ਨੇ ਕਾਫੀ ਲੰਮਾ ਲੇਖ, 2009 ਦੇ ਅਪ੍ਰੈਲ ਦੇ ਮਹੀਨੇ ਵਿਚ ਸਿੱਖ ਬੁਲੇਟਿਨ ਵਿਚ ਲਿਖਿਆ ਹੋਇਆ ਹੈ। ਇਸ ਵਿਚ
ਡਾ: ਦੇਵਿੰਦਰ ਲਿਖਦਾ ਹੈ, ਕਿ ਜੋ ਪ੍ਰਾਣੀ ਦਸ ਗੁਰੂ ਸਾਹਿਬ ਜੀ ਨੂੰ, ਅੱਤੇ ਗੁਰੁ ਗਰੰਥ ਜੀ ਨੂੰ ਮੰਨਦਾ ਹੈ, ਉਹ ਸਿਖ ਹੈ, ਭਾਵੇ ਉਹ ਸਿੱਖੀ ਸਰੂਪ ਧਾਰਨ ਨਹੀਂ ਕਰਦਾ। ਇਹ ਸਿੱਖ ਬੁਲੈਟਿਨ
ਹਰਦੇਵ ਸਿੰਘ ਸ਼ੇਰਗਿੱਲ ਦਾ ਹੈ। ਇਨ੍ਹਾਂ ਸਾਰਿਆਂ ਦੇ ਅਪਣੇ ਬੱਚੇ ਸਿੱਖੀ ਸਰੂਪ ਵਿਚ ਨਹੀਂ ਹਨ। ਕਾਮਰੇਡ ਗੁਰਚਰਨ ਨੇ ਇਕ ਵਾਰ ਸਿੱਖ ਮਾਰਗ ਉਤੇ ਲੇਖ ਵੀ ਲਿਖਿਆ ਸੀ, “ਸਿੱਖੀ
ਸਰੂਪ ਵਿਚ, ਸਿੱਖੀ ਨਹੀਂ, ਸਿੱਖੀ ਵਿਚ ਸਰੂਪ ਹੈ”।

 ਸਿੱਖ ਬੁਲਟਿਨ ਵਿਚ ਡਾ: ਦੇਵਿੰਦਰ ਸਿੰਘ ਚਾਹਿਲ, ਹਰਦੇਵ ਸਿੰਘ ਸ਼ੇਰਗਿਲ, ਡਾ: ਬਲਦੇਵ ਸਿੰਘ ਬਹੁਤ ਜੋਰ ਲਾ ਕੇ ਕਹਿ ਰਹੇ ਹਨ
ਕਿ, ਸਿੱਖੀ ਪ੍ਰੰਪਰਾ ਗਲਤ ਹਨ, ਜੋ ਕਿ ਸਿੱਖ ਨੂੰ ਸਿੱਖੀ ਸਰੂਪ ਤੋਂ ਬਿਨਾ, ਸਿੱਖ ਦਾ ਰੁਤਬਾ ਨਹੀਂ ਦਿੰਦੀਆਂ, ਇਹ ਚਾਰ ਪੰਜ ਲੋਕ ਕਹਿ ਰਹੇ ਹਨ ਕਿ, ਗੁਰੂ ਗੰ੍ਰਥ ਵਿਚ ਕੇਸਾਂ ਦੀ ਕੋਈ
ਰਾਇ ਜਾਂ ਹਦਾਇਤ ਨਹੀਂ ਹੈ, ਇਸ ਲਈ ਸਿੱਖ ਦਾ ਕੇਸਾਧਾਰੀ ਹੋਣਾ ਜਰੂਰੀ ਨਹੀਂ ਹੈ। ਮੇਰੇ ਖਿਆਲ ਵਿੱਚ ਇਹ ਸਾਰੇ ਲੋਕਾਂ ਨੂੰ ਅਕਾਲ ਤੱਖਤ ਉਤੇ ਸਪੱਸ਼ਟੀ ਕਰਨ ਦੇਣਾ ਚਾਹੀਦਾ ਹੈ,
ਕਿਉਂਕਿ ਇਹ ਨਾਸਤਿਕ ਲੋਕ, ਜਾਂ ਤਾਂ ਪਾਗਲ ਹਨ, ਜਾਂ ਕਿਸੇ ਪੰਥ ਵਿਰੋਧੀਆਂ ਦੇ ਹੱਥ ਠੋਕੇ ਹਨ।

ਗੁਰਚਰਨ ਦਾਸ {ਬਰਾਰ} ਲੋਕਾਂ ਦੇ ਡਾਲਰਾਂ ਨਾਲ ਸਾਰੇ ਮੁਲਕਾਂ ਵਿਚ ਨਾਸਤਿਕਦਾ
ਦਾ ਪ੍ਰਚਾਰ ਕਰਦਾ ਫਿਰਦਾ ਹੈ, ਕਈ ਭੋਲੇ ਲੋਕਾਂ ਨੂੰ ਇਸ ਅਦਮੀ ਦੀ ਚਾਲ ਸਮਝ ਨਹੀਂ ਆ ਰਹੀ। ਗੁਰਚਰਨ ਨੇ ਖੁਦ 7, 8 ਕੁ ਸਾਲ ਤੋਂ ਕੇਸ ਰੱਖੇ ਹਨ, ਤਾਂ ਕੇ ਲੋਕ ਇਤਰਾਜ ਨਾ ਕਰਨ। ਗੁਰਚਰਨ ਪ੍ਰਫੈਸਰ ਸਾਹਿਬ ਸਿੰਘ ਜੀ ਦੀ ਸਟੀਕ, {ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਟੀਕ} ਨੂੰ ਨਹੀਂ ਮੰਨਦਾ। ਅਮ੍ਰਿੰਤਧਾਰੀ ਪ੍ਰੰਪਰਾ ਨੂੰ ਨਹੀਂ ਮੰਨਦਾ।

Number 4: Neighbour of Jeonwala states Gurcharn and associates have begome so arrogant that they are becoming 'Brahmins': they do not have respect for the Guru or for Sikhi. They do not believe in kesh, in the Waheguru Mantar and they question the Gurgaddi of Sri Guru Harkrishan Jee

Gurdev Singh Sadhewaleeya - Torontonian Neighbour of Jeonwala

GS Jeonwala

ਸ੍ਰ. ਗੁਰਚਰਨ ਸਿੰਘ ਜਿਉਣਵਾਲਾ! ਮੇਰੇ ਸ਼ਹਿਰ ਦਾ ਹੈ, ਮੇਰੇ ਗੁਆਂਢ ਹੈ।

ਕੁਝ ਨਾਸਤਿਕ ਲੋਕਾਂ ਸਿੱਖੀ ਦੇ ਪ੍ਰਚਾਰ ਦਾ ਝੰਡਾ ਅਪਣੇ ਹੱਥ ਲੈ ਲਿਆ ਹੈ, ਜਿਹੜੇ ਕਰਮ-ਕਾਡਾਂ ਨੂੰ ਭੰਡਣ ਦੇ ਨਾਂ 'ਤੇ, ਡੇਰਾਵਾਦ ਵਿਰੁਧ ਝੰਡਾ ਚੁੱਕਣ ਦੇ ਨਾਂ 'ਤੇ,
‘ਦਸਮ ਗਰੰਥ’ ਬਾਰੇ ਜਾਗਰੂਕ ਕਰਨ ਦੇ ਨਾਂ ‘ਤੇ ਸਿੱਖੀ ਦੀਆਂ ਬੁਨਿਆਦੀ ਜੜ੍ਹਾਂ ਨੂੰ ਹੀ ਵੱਡਣ ਤੁਰ ਪਏ ਹਨ। ਤੇ ਜਿਹੜੇ ਕੇਵਲ ਤੇ ਕੇਵਲ ਪੰਡਤੀ ਅਤੇ ਰੁੱਖੇ ਗਿਆਨ
ਦੇ ਰੇਗਸਤਾਨਾਂ ਵਿਚ ਕੌਮ ਨੂੰ ਧੂਹ ਤੁਰੇ ਹਨ, ਜਿਥੇ ਨਾ ਗੁਰੂ ਦਾ ਕੋਈ ਅਦਬ, ਨਾ ਸਤਿਕਾਰ, ਨਾ ਵਿਸਵਾਸ਼, ਨਾ ਭਰੋਸਾ ਅਤੇ ਨਾ ਕੋਈ ਦ੍ਰਿੜਤਾ ਰਹੀ ਹੈ।
ਜੇ ਰਿਹਾ ਹੈ ਤਾਂ ਕੇਵਲ ਆਹ ਵੀ ਮਾੜਾ ਆਹ ਨੀ ਚੰਗਾ ਤਾਂ ਹੈ, ਹੀ ਬਲਕਿ ਸਿੱਖੀ ਦੇ ਸਭ ਤੋਂ ਵੱਡੇ ਭਰੋਸੇ ਦੇ ਪ੍ਰਤੀਕ ਗੁਰੂ ਦੀ ਬਖਸ਼ਿਸ਼ ਵਾਲੇ ਕੇਸ ਵੀ ਇਨ੍ਹਾਂ ਨੂੰ ਹਿੰਦੂ
ਦੇ ਜਨੇਊ ਵਾਲੇ ਭੇਖ ਵਾਂਗ ਜਾਪਣ ਲੱਗ ਪਏ ਹਨ, ਤੇ ਇਨ੍ਹਾਂ ਦੇ ਪੰਡਤੀ ਗਿਆਨ ਨੇ ਜੁਅਰਤ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿ ਕੇਸਾਂ ਉਪਰ ਵੋਟਿੰਗ ਹੋ ਸਕਦੀ ਹੈ।

ਇਨ੍ਹਾਂ ‘ਸਿੰਘ ਸਭੀਆਂ’ ਦੀ ਮੱਤ ਦਾ ਉਸ ਵੇਲੇ ਹੀ ਪਤਾ ਲੱਗ ਗਿਆ ਸੀ, ਜਦ ਜਿਉਂਣਵਾਲਾ ਵੈਨਕੁਵਰ ਵਿਖੇ ਹੋਈ ਕਾਨਫਰੰਸ ਵਿਖੇ “ਵਾਹਿਗੁਰੂ” ਸਬਦ ਦੀ ਹੋਂਦ ਤੋਂ ਹੀ ਇਨਕਾਰੀ ਹੋ ਗਿਆ, ਤਾਂ ਇਸ ਨੂੰ ਸੁਖਦੀਪ ਸਿੰਘ ਬਰਨਾਲਾ ਨੇ ਭਰੀ ਸਭਾ ਵਿਚ ਟੋਕਿਆ, ਕਿ ਵਾਹਿਗੁਰੂ ਸਬਦ ਹੀ ਗੁਰਬਾਣੀ ਵਿਚ ਨਹੀਂ ਤਾਂ ਕੀ ਸਾਨੂੰ ਵਾਹਿਗੁਰੂ ਜੀ ਕੀ ਫਤਹਿ ਨਹੀਂ ਬੁਲਾਉਣੀ ਚਾਹੀਦੀ?

ਸ੍ਰ. ਸੁਖਦੇਵ ਸਿੰਘ ਦਾਖਾ ਦੇ ਘਰੇ ਚਲ ਰਹੀ ਮੀਟਿੰਗ ਵਿਚ ਗੁਰੂ ਸਾਹਿਬਾਨਾਂ ਬਾਰੇ ਇਹ ਵਿਦਵਾਨ ਬਹਿਸ ਕਰਕੇ ਗੁਰੂ ਦੀ ਮੱਤ ਨੂੰ ਵੀ ਮਾਤ ਪਾ ਰਹੇ ਸਨ, ਕਿ ਗੁਰੂ
ਤੇਗ ਬਹਾਦਰ ਸਾਹਿਬ ਦੀ ਬਜਾਇ ਗੁਰਗੱਦੀ ਛੋਟੇ ਨਿਆਣੇ, ਯਾਨੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਕਿਉਂ ਦਿੱਤੀ ਗਈ? ਇਨ੍ਹਾਂ ਮੁਤਾਬਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਛੋਟੇ
ਜੁਆਕ ਹੀ ਸਨ। ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜ਼ਿਕਰ ਆਇਆ ਤਾਂ ਸ਼ੇਰਗਿੱਲ ਅੰਗਰੇਜੀ ਵਿਚ ਕਹਿਣ ਲੱਗਾ ਕਿ ਇਹ ਕੌਣ ਸੀ ਸ੍ਰੀ ਕ੍ਰਿਸ਼ਨ? ਮੈਨੂੰ ਹੈਰਾਨੀ ਹੈ ਕਿ ਇਸ ਨੂੰ ਗੁਰਗੱਦੀ ਕਿਸ ਦਿੱਤੀ? ‘ਹੀ ਵਾਜ ਜਸਟ ਲਾਈਕ ਬੇਬੀ’ He was just like a baby?

ਇਨ੍ਹਾਂ ਲਈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਜਵਾਕ ਹੀ ਹੋਣੇ ਹਨ, ਕਿ ਉਨ੍ਹਾਂ ਨੂੰ 9 ਸਾਲ ਦੀ ਉਮਰ ਵਿਚ ਗੁਰਤਾਗੱਦੀ ਕਿਵੇਂ ਮਿਲ ਗਈ? ਇਸ ਸ਼ੇਰਗਿੱਲ ਨੇ ਇਸ
ਵਾਰੀ ਕਾਨਫਰੰਸ ਵਿਚਲੀਆਂ ਹੋਈਆਂ ਮੀਟਿੰਗਾਂ ਵੇਲੇ ਕੋਈ 50 ਬੰਦਿਆਂ ਦੇ ਵਿਚ ਕਿਹਾ ਕਿ ਕੇਸਾਂ ਦੀ ਕੋਈ ਲੋੜ ਨਹੀਂ, ਸਮਾਂ ਵਿਹਾ ਚੁੱਕੀਆਂ ਗੱਲਾਂ ਨੇ ਤੇ ਉਸ
ਨੇ ਭਗਤ ਕਬੀਰ ਜੀ ਦੀ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ, ਦੀ ਗਲਤ ਵਿਆਖਿਆ ਕੀਤੀ ਜਿਸ ਤੋਂ ਭਾਈ ਬਲਦੇਵ ਸਿੰਘ ਟਰੰਟੋ ਨੇ ਉਸ ਨੂੰ ਰੋਕਿਆ

ਇਸ ਤੋਂ ਸਾਬਤ ਨਹੀਂ ਹੁੰਦਾ ਕਿ ਇਹ ਗੁਰੂ ਬਾਜਾਂ ਵਾਲੇ ਦਾ ਨਹੀਂ, ਜੀਹਨਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ, ਬਲਕਿ ਲੈਨਿਨ ਦਾ ਚੇਲਾ ਹੈ?
ਇਹ ਤਾਂ ਗੁਰੂ ਨੂੰ ਗੁਰੂ ਕਹਿਣ ਤੋਂ ਇਨਕਾਰੀ ਹੋ ਗਏ ਹਨ? ਇਨਾ ਲਈ ਤਾਂ ਮਾਛੀਵਾੜੇ ਦੀ ਗੱਲ, ਚਮਕੌਰ ਦੀ ਗੜੀ ਦੀ ਗੱਲ ਵੀ ਦੇਹ ਦੀ ਗੱਲ ਜਾਪਦੀ ਹੈ।
ਜਿਉਣਵਾਲਾ ਤਾਂ ਇਤਿਹਾਸ ਨੂੰ ਪੁੱਠਾ ਗੇੜਾ ਦੇ ਗਿਆ, ਜਦ ਉਹ ਕਹਿੰਦਾ ਕੋਈ ਸਰਸਾ-ਸੁਰਸਾ ਨਦੀ ਨਹੀਂ ਹੋਈ, ਐਵੇਂ ਇਕ ਖਾਲ ਸੀ ਅਤੇ ਇਨੇ ਬੰਦੇ ਉਥੇ ਕਿਥੋਂ ਡੁੱਬ
ਮਰੇ ਤੇ ਕਿਹੜਾ ਪਰਿਵਾਰ ਵਿਛੋੜਾ? ਪੁੱਛੋ ਇਸ ਝੰਡਾ ਬਰਦਾਰ ਨੂੰ ਇਸ ਲਿਖੀਆਂ ਨਹੀਂ ਇਹ ਗੱਲਾਂ

dhunda

ਅੱਜ ਸਾਡੇ ਵਿੱਚ ਵੀ ਨਿੱਤ ਨਵੀਆਂ ਪੰਚਾਲੀਆਂ ਪੈਦਾ ਹੋ ਰਹੀਆਂ ਹਨ, ਜਿਹੜੀਆਂ ਇਕ ਦੀਆਂ ਨਹੀਂ ਬਣਦੀਆਂ, ਅਤੇ ਪੰਜਾਂ ਦੇ ਅੱਗੇ ਹੱਥ ਜੋੜ-ਜੋੜ ਖਲੋਂਦੀਆਂ ਹਨ, ਜਿਹੜਾ
ਵੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਨੂੰ ਪ੍ਰਚਾਰਨ ਵਾਲਾ, ਇਕ ਸ੍ਰੀ ਅਕਾਲ ਤਖਤ ਨੂੰ ਛੱਡਕੇ ਪੰਜਾਂ ਅੱਗੇ ਹੱਥ ਜੋੜ ਖਲੋਏਗਾ, ਉਹ ਸਮਝ ਲਿਉ ਪੰਚਾਲੀ ਹੀ ਹੈ। ਬੜਾ ਦੁੱਖ
ਹੁੰਦਾ ਹੈ, ਐਸੀਂਆਂ ਪੰਚਾਲੀਆਂ ਨੂੰ ਦੇਖਕੇ। ਅੱਜ ਤਾਂ ਸਿੱਖ ਸਮਾਜ ਹੀ ਪੰਚਾਲੀਆਂ ਦਾ ਬਣ ਗਿਆ ਹੈ, ਮੇਰੇ ਗੁਰੂ ਨੇ ਇਕ ਦੇ ਲੜ ਲਾਇਆ ਸੀ, ਗੁਰੂ ਸਾਡਾ ਪਿਤਾ ਹੈ, ਗੁਰੂ ਨੇ ਸਾਨੂੰ
ਇਕ ਅਕਾਲ ਪੁੱਰਖ ਦੇ ਲੜ ਲਾਇਆ ਸੀ, ਪਰ ਅਸੀਂ ਇਕ ਦਾ ਪੱਲਾ ਛਡਕੇ ਪੰਜਾਂ ਦੇ ਮਗਰ ਲੱਗ ਗਏ ਹਾਂ, ਪੰਚਾਲੀ ਬਣ ਗਏ ਹਾਂ। ਸਿੱਖ ਸਮਾਜ ਵਿੱਚ ਅੱਜ ਬਹੁੱਤੇ
ਲੋਗ ਪੰਚਾਲੀ ਬਣ ਰਹੇ ਹਨ, ਇਕ ਦਾ ਪੱਲਾ ਛੱਡ ਰਹੇ ਹਨ, ਨਾ ਉਨ੍ਹਾਂ ਨੂੰ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਿਸਦਾ ਹੈ, ਨਾ ਉਨ੍ਹਾਂ ਨੂੰ ਇਕ ਅਕਾਲਪੁੱਰਖ ਦਿਸਦਾ ਹੈ।

ਇਨ੍ਹਾਂ ਸਾਹਮਣੇ ਹੱਥ ਜੋੜਨੇ ਇਵੇਂ ਹੀ ਨੇ, ਜਿਵੇਂ ਅਧਰਮ ਦੇ ਸਾਹਮਣੇ ਧਰਮ ਖੜਾ ਹੋਵੇ, ਝੂਠ ਦੇ ਸਾਹਮਣੇ ਕੋਈ ਸੱਚ ਖੜਾ ਹੋਵੇ, ਜੇ ਨਿਧੜਕ 'ਤੇ ਗੁਰੂ ਦਾ ਰਾਹ ਚੁਨਣਾ ਹੈ, ਂ ਸਾਨੂੰ ਗੁਰੂ
ਦੇ ਕੋਲ ਆਉਣਾ ਪਵੇਗਾ

1. ਗੁਰੂ ਨਾਨਕ ਨੇ ਸਰੀਰ ਨੂੰ ਗੁਰੂ ਨਹੀਂ ਮੰਨਿਆ। ਉਨ੍ਹਾਂ ਲਈ ਸ਼ਬਦ ਹੀ ਗੁਰੂ ਸੀ। ਇਸ ਲਈ ਉਨ੍ਹਾਂ ਵਲੋਂ ਕਿਸੇ ਵੀ ਸਰੀਰ ਵਾਲੇ ਮਨੁਖ ਨੂੰ ਗੁਰੂ ਮੰਨ ਕੇ ਮੱਥਾ
ਟੇਕਣਾ, ਗੁਰਗੱਦੀ ਦੇਣਾ, ਸਹਿਜੇ ਕੀਤੇ ਸਵੀਕਾਰ ਨਹੀਂ ਹੁੰਦਾ। (ਰੋਜ਼ਾਨਾ ਸਪੋਕਸਮੈਨ ੧੮ ਅਪ੍ਰੈਲ ੨੦੦੭)

2. ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ, ਅਤੇ ਉਸ ਦੀ ਵਿਆਖਿਆ ਲਈ ਗ੍ਰੰਥੀ ਨਿਯੁਕਤ ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਹਮਣੀ ਕਰਮ ਹੀ ਹੋ ਸਕਦਾ ਹੈ। …. ਸੰਗਤਾਂ ਦੇ ਨੇਤਾ ਕਿਵੇਂ ਪ੍ਰਭਾਵਕਾਰੀ ਹੋ ਕੇ ਗੁਰੂ ਪਦ ਦੇ ਅਧਿਕਾਰੀ ਹੋਣ ਦੇ ਦਾਅਵੇਦਾਰ ਬਣੇ ਇਸ ਸਬੰਧੀ ਅਜੇ ਵਧੇਰੇ ਖੋਜ ਦੀ ਲੋੜ ਹੈ।
(ਰੋਜ਼ਾਨਾ ਸਪੋਕਸਮੈਨ ੨ ਮਈ ੨੦੦੭)

3. ਇਸੇ ਗੱਲ ਨੂੰ ਵਿਦਵਾਨ ਤਨਜ਼ ਭਰੇ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਗੁਰੂ ਨਾਨਕ ਦੀ ਗੁਰਮਤਿ ਨੂੰ 'ਗ੍ਰੰਥ' ਅਤੇ 'ਪੰਥ' ਦੇ ਹਵਾਲੇ ਕਰ ਕੇ ਉਸ ਦਾ ਸਮੁੱਚਾ
ਰੂਪ ਹੀ ਬਦਲ ਦਿੱਤਾ ਗਿਆ। (ਰੋਜ਼ਾਨਾ ਸਪੋਕਸਮੈਨ ੨੬ ਸਤੰਬਰ ੨੦੦੬)

4. “ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ੫੮੦੦ ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ।
ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦੱ ਨੂੰ ‘ਗੁਰੂ ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ 'ਸ਼ਬਦ' ਨਹੀਂ ਕਿਹਾ। ਸਤਿਗੁਰੂ
(ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ। “ (ਰੋਜ਼ਾਨਾ ਸਪੋਕਸਮੈਨ ੨੩ ਜੂਨ ੨੦੧੦)

Sadhsangat jee countless examples can be shown where these atheist no-life 'scholars' attack one another. At the end of it they themselves see the faults in each others rationality and at times they are shocked at the level of atheism other members hold. This is proof to suggest that they know they are wrong and are simply being boosted by either ego or being sponsored by unknown forces that wish to finish the Panth. We can give countless examples of this, and whilst skimming through their archives we found such blasphemous content that suprised us on the level which they have stooped. May Maharaj Sahib protect us and bless us with faith and devotion to remain steadfast in Sikhi.